“ਬੇਗਮਪੁਰਾ ਖਾਲਸਾ ਰਾਜ” ਇੱਕ ਐਸਾ ਸੁਪਨਾ ਜੋ ਭਗਤ ਰਵਿਦਾਸ ਜੀ ਨੇ ਦੇਖਿਆ ਸੀ, ਜੋ ਗੁਰੂ ਨਾਨਕ ਦੇਵ ਜੀ ਨੇ ਦੇਖਿਆ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਦੇਖਿਆ ਸੀ। ਜਿੱਥੇ ਹਰ ਕਿਸੇ ਨੂੰ ਅੰਨ ਮਿਲੇ ਤੇ ਕਿਸੇ ਦਾ ਡਰ ਭਉ ਨਾ ਹੋਵੇ ਅਤੇ ਕੋਈ ਜ਼ੁਲਮ ਨਾ ਹੁੰਦਾ ਹੋਵੇ।
ਇੱਕ ਐਸੀ self dependent ਆਰਥਿਕ ਸੰਸਥਾ ਖੜੀ ਕਰਨਾ ਹੈ, ਜੋ ਮਿਲ ਕੇ ਖੇਤੀ, ਪਸ਼ੂ ਪਾਲਣ, ਪੋਲਟਰੀ ਫਾਰਮ ਤੋਂ ਲੈ ਕੇ AI, ਡਿਜੀਟਲ ਮਾਰਕਟਿੰਗ, ਵਪਾਰ ਕਰੇ ।
ਇੱਕ ਯਟੋਪੀਆ ਨਹੀਂ ਹੈ,, ਇਹ ਬਿਲਕੁਲ ਸੰਭਵ ਹੈ। ਬਸ ਅਸੀਂ ਇਕੱਠੇ ਹੋਕੇ ਕਿਰਤ ਕਰਨੀ ਹੈ।
ਮੇਰੇ ਦਲਿਤ, ਗਰੀਬ, ਸਿਸਟਮ ਦੇ ਸਤਾਏ ਲੋਕੋ ਤੁਹਾਡੀ ਮਦਦ ਕਿਸੇ ਨੇ ਨਹੀਂ ਕਰਨੀ, ਤੁਹਾਡੀ ਮਦਦ ਤੁਸੀਂ ਆਪ ਕਰਨੀ ਹੈ। ਬੁੱਧ ਦੇ ਕਹਿਣ ਮੁਤਾਬਕ ਆਪਣੇ ਦੀਵੇ ਆਪ ਬਣਨਾ ਹੈ। ਅਸੀਂ ਸਾਰੇ ਮਿਲ ਕੇ ਆਪਣਾ ਜੀਵਨ ਬਦਲ ਸਕਦੇ ਹਾਂ। ਅਸੀਂ ਖੁਦ ਗਾਹਕ ਵੀ ਹਾਂ ਅਸੀਂ ਖੁਦ ਵੇਚਣ ਵਾਲੇ ਵੀ ਹਾਂ। ਅਸੀਂ ਖੁਦ ਪ੍ਰੋਡਕਸ਼ਨ ਕਰ ਸਕਦੇ ਹਾਂ,, ਅਸੀਂ ਖੁਦ ਆਪਣੇ ਯੂਟੀਊਬ, ਡਿਜੀਟਲ ਮੀਡੀਆ ਤੇ ਚੈਨਲ ਖੋਲ ਸਕਦੇ ਹਾਂ।
ਹੁਣ ਵੀ ਅਸੀਂ ਹੀ ਕਰ ਰਹੇ ਹਾਂ ਪਰ ਮਲਕ ਭਾਗੋਆਂ ਦੇ ਲਈ,,, ।
ਹੋਰ ਜਾਣਕਾਰੀ ਲਈ +14372303338 ਦਾਸ ਨੂੰ ਵਟਸਐਪ ਕਰੋ ।